ਭੋਲੇ ਦੇ ਵਿਆਹ ਵਿੱਚ ਨੱਚਣਾ ਲੈਰਿਕਸ

ਭੋਲੇ ਦੇ ਵਿਆਹ ਵਿੱਚ ਨੱਚਣਾ ਲੈਰਿਕਸ Bhole De Vyah Vich Nachna Lyrics


Latest Bhajan Lyrics

ਨੱਚਣਾ ਨੱਚਣਾ,
ਭੋਲੇ ਦੇ ਵਿਆਹ ਦੇ ਵਿੱਚ ਨੱਚਣਾ,
ਨੱਚਣਾ ਨੱਚਣਾ,
ਸ਼ਿਵ ਸ਼ੰਕਰ ਦੇ ਵਿਆਹ ਦੇ ਵਿੱਚ ਨੱਚਣਾ।

ਰੱਜ ਰੱਜ ਕੇ ਅਸੀਂ ਖੁਸ਼ੀਆਂ ਮਨਾਉਣੀਆਂ,
ਨੱਚ ਨੱਚ ਅੱਜ ਨਹੀਂਓਂ ਥੱਕਣਾ,
ਨੱਚਣਾ ਨੱਚਣਾ,
ਭੋਲੇ ਦੇ ਵਿਆਹ ਦੇ ਵਿੱਚ ਨੱਚਣਾ।

ਗੌਰਾਂ ਮਾਂ ਦੇ ਵੇਹੜੇ ਵਿੱਚ,
ਲੱਗੀਆਂ ਨੇ ਰੌਣਕਾਂ,
ਦੇਵੀ ਦੇਵਤੇ ਵੀ ਅੱਜ ਆਏ ਨੇ,
ਬ੍ਰਹਮਾ-ਵਿਸ਼ਨੂੰ ਵੀ ਅੱਜ ਫ਼ੁੱਲ ਵਰਸਾਂਉਦੇ,
ਖੁਸ਼ੀਆਂ ਚ ਫ਼ੁੱਲੇ ਨਾ ਸਮਾਏ ਨੇ,
ਗ਼ਮ ਨਾ ਗ਼ਮ ਨਾ।

ਚਾਰ ਚੁਫ਼ੇਰੇ ਅੱਜ ਖੁਸ਼ੀਆਂ,
ਹੀ ਖੁਸ਼ੀਆਂ ਨੇ,
ਕਿਸੇ ਗੱਲ ਦਾ ਵੀ ਕੋਈ,
ਕੋਈ ਗ਼ਮ ਨਾ,
ਨੱਚਣਾ ਨੱਚਣਾ,
ਭੋਲੇ ਦੇ ਵਿਆਹ ਦੇ ਵਿੱਚ ਨੱਚਣਾ।

ਬੈਲ ਉੱਤੇ ਚੜ੍ਹ ਕੇ ਵਿਆਹੁਣ ਆਇਆ,
ਗੌਰਾਂ ਮਾਂ ਨੂੰ,
ਅੱਜ ਸਾਰੀ ਦੁਨੀਆਂ ਦਾ ਵਾਲੀ ਏ,
ਭੂਤ ਤੇ ਪ੍ਰੇਤ ਅੱਜ ਆਏ ਨੇ ਬਰਾਤੀ,
ਜੰਜ ਸਾਰੇ ਜੱਗ ਤੋਂ ਨਿਰਾਲੀ ਏ,
ਰੱਖਣਾ ਰੱਖਣਾ।

ਦਿਲ ਦੀਆਂ ਰੀਝਾਂ ਅੱਜ ਕਰਨੀਆਂ ਪੂਰੀਆਂ,
ਚਾਅ ਨਾ ਲੁਕਾ ਕੇ ਕੋਈ ਰੱਖਣਾ,
ਨੱਚਣਾ ਨੱਚਣਾ,
ਭੋਲੇ ਦੇ ਵਿਆਹ ਦੇ ਵਿੱਚ ਨੱਚਣਾ।

ਡੰਮ ਡੰਮ ਡੰਮ ਡੰਮ ਡੰਮਰੂ ਹੈ ਵੱਜਦਾ,
ਮਸਤੀ ਦਾ ਰੰਗ ਐਸਾ ਚੜ੍ਹਿਆ,
ਹੋ ਕੇ ਮਲੰਗ ਅੱਜ ਨੱਚਦੇ ਬਰਾਤੀ,
ਲੋਟਾ ਭੰਗ ਵਾਲਾ ਹੱਥ ਵਿੱਚ ਫੜ੍ਹਿਆ।

ਸੱਖਣਾ ਸੱਖਣਾ,
ਰਾਜੂ ਵੀ ਦੀਵਾਨਾ ਹੋ ਕੇ,
ਝੂਮ ਓਰ ਨੱਚੇ ਗਾਏ,
ਚਾਅ ਚੜ੍ਹਿਆ ਹੈ ਅੱਜ ਸੱਖਣਾ,
ਨੱਚਣਾ ਨੱਚਣਾ,
ਭੋਲੇ ਦੇ ਵਿਆਹ ਦੇ ਵਿੱਚ ਨੱਚਣਾ।


Mahashivratri Special New Punjabi Shiv Bhajan - Bholey De Viah Vich Nachna | Rajpal | Shiv ji Song


ऐसे ही अन्य भजनों के लिए आप होम पेज / गायक कलाकार के अनुसार भजनों को ढूंढें.


पसंदीदा गायकों के भजन खोजने के लिए यहाँ क्लिक करें।


Next Post Previous Post