पैरा विच घुंघरू पा के भजन
ਨੱਚਣਾ ਵੀ, ਇਬਾਦਤ ਬਣ ਜਾਂਦਾ,
ਜੇਕਰ ਭਗਤੋਂ, ਨੱਚਣੇ ਦਾ ਚੱਜ ਹੋਵੇ,
ਰੰਗ ਉਸੇ ਨੂੰ ਮਾਂ ਦਾ, ਚੜਦਾ ਏ,
ਜਿਹਨੂੰ ਮਾਂ ਦਾ ਰੰਗਿਆਂ, ਰੰਗ ਹੋਵੇ,
ਭਗਤ ਧਿਆਨੂੰ ਵਾਂਗੂ, ਨੱਚਣਾ,
ਅੱਜ ਪੈਰਾਂ ਵਿੱਚ, ਘੁੰਘਰੂ ਪਾ ਕੇ,
ਅੱਖੀਆਂ, ਨਜ਼ਾਰਾ ਤੇਰਾ ਤੱਕਣਾ,
ਸ਼ੇਰਾਂਵਾਲੀ ਤੇਰੀ, ਜੋਤ ਜਗਾ ਕੇ,
ਭਗਤ ਧਿਆਨੂੰ ਵਾਂਗੂ, ਨੱਚਣਾ,
ਜੈ ਜੈ, ਜੈ ਜੈ ਮਾਂ, ਭੋਲੀ ਮੇਰੀ ਮਾਂ,
ਵਾਰੇ ਵਾਰੇ ਜਾਈਏ ਅਸੀਂ, ਆਪਣੇ ਨਸੀਬਾਂ ਤੇ,
"ਆਈ ਘਰ ਜਯੋਤੀ ਅੱਜ, ਬੱਚਿਆਂ ਗਰੀਬਾਂ ਦੇ",
ਭਗਤਾਂ ਨੇ, ਨਾਮ ਤੇਰਾ ਜੱਪਣਾ,
ਸੁੱਖ ਦੁਨੀਆਂ ਦੇ, ਸਾਰੇ ਹੀ ਭੁਲਾ ਕੇ,
ਭਗਤ ਧਿਆਨੂੰ ਵਾਂਗੂ, ਨੱਚਣਾ,
ਜੈ ਜੈ, ਜੈ ਜੈ ਮਾਂ, ਭੋਲੀ ਮੇਰੀ ਮਾਂ,
ਅੱਖੀਆਂ ਉਡੀਕਦੀਆਂ, ਆਉਣ ਨਵਰਾਤੇ ਮਾਂ,
"ਭਾਗਾਂ ਵਾਲਿਆਂ ਦੇ ਘਰ, ਹੋਣ ਜਗਰਾਤੇ ਮਾਂ",
ਚਰਨਾਂ ਦੇ, ਵਿੱਚ ਤੇਰੇ ਵੱਸਣਾ,
ਮੇਹਰਾਂਵਾਲੀ ਤੇਰੀ, ਜੋਤ ਜਗਾ ਕੇ,
ਭਗਤ ਧਿਆਨੂੰ ਵਾਂਗੂ, ਨੱਚਣਾ,
ਜੈ ਜੈ, ਜੈ ਜੈ ਮਾਂ, ਭੋਲੀ ਮੇਰੀ ਮਾਂ,
ਲਾਲ ਲਾਲ ਝੰਡੇ ਤੇਰੇ, ਭਵਨਾਂ ਤੇ ਝੂਲਦੇ
"ਗਾਉਂਦੇ ਨੇ ਭਗਤ ਭੇਟਾਂ, ਨਾਲ ਸਰਦੂਲ ਦੇ",
ਦਿਲ ਵਿੱਚ, ਵਾਸ ਮੇਰੇ ਰੱਖਣਾ,
ਕਹੇ ਭਗਤ ਵੀ, ਸੀਸ ਨਿਵਾ ਕੇ,
ਭਗਤ ਧਿਆਨੂੰ ਵਾਂਗੂ, ਨੱਚਣਾ,
ਜੈ ਜੈ, ਜੈ ਜੈ ਮਾਂ, ਭੋਲੀ ਮੇਰੀ ਮਾਂ,
ਅੱਜ ਆਣ ਕੇ, ਮਈਆ ਦੇ ਦਰ ਨੱਚਣਾ,
ਨੀ ਉੱਤੇ ਲੈ ਕੇ, ਲਾਲ ਚੁੰਨੀਆਂ,
*ਲਾਲ ਚੁੰਨੀਆਂ, ਲਾਲ ਚੁੰਨੀਆਂ,
ਲਾਲ ਚੁੰਨੀਆਂ, ਹੋ ਲੈ ਕੇ ਲਾਲ ਚੁੰਨੀਆਂ,
ਅੱਜ ਆਣ ਕੇ, ਮਈਆ ਦੇ ਦਰ ਨੱਚਣਾ,
ਨੀ ਉੱਤੇ ਲੈ ਕੇ, ਲਾਲ ਚੁੰਨੀਆਂ,
ਅਪਲੋਡਰ- ਅਨਿਲਰਾਮੂਰਤੀਭੋਪਾਲ