मात मेरी पींगा जूटे भजन पंजाबी

मात मेरी पींगा जूटे भजन पंजाबी

मात मेरी पींगा जूटे भजन पंजाबी Maat Meri Peengan Jootthe Bhajan Lyrics

ਹਾਂ,, ਮਾਤ ਮੇਰੀ ਪੀਂਘਾਂ ਝੂਹਟੇ,
 ਹੋ ਝੂਹਟੇ ਸਖੀਆਂ ਨਾਲ, ਮਾਤ ਮੇਰੀ ਪੀਂਘਾਂ ਝੂਹਟੇ,
(''ਹਾਂ,, ਮਾਤ ਮੇਰੀ ਪੀਂਘਾਂ ਝੂਹਟੇ'')

ਓ ਸਾਵਣ ਦੀ ਰੁੱਤ ਆਈ ਸੁਹਾਣੀ, ''ਭਵਨ ਤੇ ਬੱਦਲੀਆਂ ਛਾਈਆਂ''
ਚਿੰਤਪੁਰਨੀ ਮਾਤ ਮੇਰੀ ਨੇ, ''ਸਭ ਨੂੰ ਚਿੱਠੀਆਂ ਪਾਈਆਂ''
*ਧਾਰ ਕੇ ਕੰਜ਼ਕਾਂ ਰੂਪ ਦੇਵੀਆਂ,,, ll, ਉੱਤਰ ਪਹਾੜੋਂ ਆਈਆਂ,
ਮਾਤ ਮੇਰੀ ਪੀਂਘਾਂ ਝੂਹਟੇ (''ਹਾਂ,, ਮਾਤ ਮੇਰੀ ਪੀਂਘਾਂ ਝੂਹਟੇ'')
ਹੋ ਝੂਹਟੇ ਸਖੀਆਂ ਨਾਲ, ''ਮਾਤ ਮੇਰੀ ਪੀਂਘਾਂ ਝੂਹਟੇ,

ਹੋ ਬੋਹੜਾਂ ਉੱਤੇ ਪੀਂਘਾਂ ਪਾਈਆਂ, ''ਦਾਤੀ ਬੋਹੜਾਂ ਵਾਲੀ,
ਹੋ ਬੂਟੇ ਬੂਟੇ ਝੂਹਟੇ ਲੈਂਦੀਆਂ, ''ਕੋਈ ਪੀਂਘ ਨਹੀਂ ਖਾਲੀ,
*ਮਸਤ ਪਵਨੀਆਂ ਪਈ ਝੁਲਾਵੇ,,, ll, ਪੀਂਘ ਬਣੀ ਹਰ ਡਾਲੀ,
ਮਾਤ ਮੇਰੀ ਪੀਂਘਾਂ ਝੂਹਟੇ (''ਹਾਂ,, ਮਾਤ ਮੇਰੀ ਪੀਂਘਾਂ ਝੂਹਟੇ,
ਹੋ ਝੂਹਟੇ ਸਖੀਆਂ ਨਾਲ, ''ਮਾਤ ਮੇਰੀ ਪੀਂਘਾਂ ਝੂਹਟੇ,

ਲੰਬੇ ਉੱਚੇ ਝੂਹਟੇ ਝੂਹਟਣ, ''ਚੜ੍ਹਕੇ ਪਵਨ ਹੁਲਾਰੇ,
ਹੋ ਸੂਰਜ ਬੱਦਲਾਂ ਵਿੱਚ ਲੁੱਕ ਕੇ, ''ਦੇਖੇ ਖੇਲ ਨਿਆਰੇ,
*ਚੰਨ ਝਰੋਖੇ ਵਿਚੋਂ ਝਾਕੇ,,, ll, ਮਾਂ ਦੀ ਨਜ਼ਰ ਉਤਾਰੇ,
ਮਾਤ ਮੇਰੀ ਪੀਂਘਾਂ ਝੂਹਟੇ (''ਹਾਂ,, ਮਾਤ ਮੇਰੀ ਪੀਂਘਾਂ ਝੂਹਟੇ,
ਹੋ ਝੂਹਟੇ ਸਖੀਆਂ ਨਾਲ, ''ਮਾਤ ਮੇਰੀ ਪੀਂਘਾਂ ਝੂਹਟੇ,

ਹੋ ਵਰਖਾ ਰੁੱਤ ਵਿੱਚ ਬੱਦਲ ਬਣਕੇ, ''ਮਈਆ ਸੁੱਖ ਬਰਸਾਏ''
ਮੇਹਰਾਂ ਦੇ ਛਿੱਟੇ ਦਏ ਸਭ ਨੂੰ, ''ਦਿਲ ਦੀ ਪਿਆਸ ਬੁਝਾਏ,
*ਹਰ ਲੈ ਜੋਸ਼ ਦਿਲਾਂ ਦੀ ਚਿੰਤਾ,,, ll, ਸਭ ਦੇ ਕਸ਼ਟ ਮਿਟਾਏ,
ਮਾਤ ਮੇਰੀ ਪੀਂਘਾਂ ਝੂਹਟੇ (''ਹਾਂ,, ਮਾਤ ਮੇਰੀ ਪੀਂਘਾਂ ਝੂਹਟੇ,
ਹੋ ਝੂਹਟੇ ਸਖੀਆਂ ਨਾਲ, ''ਮਾਤ ਮੇਰੀ ਪੀਂਘਾਂ ਝੂਹਟੇ,
ਅਪਲੋਡਰ- ਅਨਿਲਰਾਮੂਰਤੀਭੋਪਾਲ
 
ऐसे ही अन्य भजनों के लिए आप होम पेज / गायक कलाकार के अनुसार भजनों को ढूंढें.

ऐसे ही अन्य मधुर भजन देखें

पसंदीदा गायकों के भजन खोजने के लिए यहाँ क्लिक करें।

अपने पसंद का भजन खोजे

Next Post Previous Post