
भोले तेरी भक्ति का अपना ही
लिरिक्स ਕਿੰਨਾ ਤੇਰੇ ਜਾਗੇਆ 'ਚ, ਮੈਂ ਜਾਗਿਆ ll,
ਚੰਨ ਕੋਲੋਂ ਪੁੱਛ ਲੈ ਤੇ, ਤਾਰਿਆਂ ਤੋਂ ਪੁੱਛ ਲੈ
ਕਿੰਨਾ ਮੈਂ ਦੀਵਾਨਾ ਮਾਏ, ਤੇਰੇ ਨਾਮ ਦਾ
ਇੱਕ ਕੋਲੋਂ ਪੁੱਛ ਭਾਂਵੇ, ਸਾਰਿਆਂ ਤੋਂ ਪੁੱਛ ਲੈ
ਜਿੱਥੇ ਜੋਤ ਜਗੇ ਤੇਰੀ, ਉਥੇ ਪਹੁੰਚ ਜਾਂਦਾ ਹਾਂ
ਭਗਤਾਂ ਦੇ ਨਾਲ ਭੇਟਾਂ, ਤੇਰੀਆਂ ਹੀ ਗਾਉਂਦਾ ਹਾਂ
ਕਿੰਨਾ ਤੇਰਾ ਨਾਂ ਮਈਆ, ਮੈ ਉਚਾਰਦਾ
ਭੇਟਾਂ ਕੋਲੋਂ ਪੁੱਛ ਲੈ, ਜੈਕਾਰਿਆਂ ਤੋਂ ਪੁੱਛ ਲੈ
ਹਰ ਪਲ ਤੇਰਾ ਮੈਂ, ਦੀਦਾਰ ਮਾਏਂ ਚਾਹੁੰਦਾ ਹਾਂ
ਤੱਕਣਾ ਮੈ ਤੈਨੂੰ ਵਾਰ, ਵਾਰ ਮਾਂਏ ਚਾਹੁੰਦਾ ਹਾਂ
ਕਿੰਨਾ ਇੰਤਜ਼ਾਰ ਰਹਿੰਦਾ, ਤੇਰੇ ਆਉਣ ਦਾ
ਵਾਦਿਆਂ ਤੋਂ ਪੁੱਛ ਲੈ ਤੇ, ਲਾਰਿਆਂ ਤੋਂ ਪੁੱਛ ਲੈ ,
ਕਰੇਂਗੀ ਤੂੰ ਆਸ ਪੂਰੀ, ਲਾ ਕੇ ਆਸ ਰੱਖੀ ਏ
ਤੋੜ ਨਾ ਤੂੰ ਦੇਵੀ ਆਸ, ਬੜੀ ਖਾਸ ਰੱਖੀ ਏ
ਕਿੰਨਾ ਜਤਨ ਕੀਤਾ ਤੈਨੂੰ, ਮੈ ਬੁਲਾਉਣ ਦਾ
ਅਵਾਜ਼ਾਂ ਕੋਲੋਂ ਪੁੱਛ ਲੈ, ਇਸ਼ਾਰਿਆਂ ਤੋਂ ਪੁੱਛ ਲੈ
ਕਿੰਨੀ ਵਾਰੀ ਦਰ ਤੇਰੇ, ਚੱਕਰ ਲਗਾਏ ਮੈਂ
ਮੰਦਿਰਾਂ 'ਚ ਜਾ ਕੇ ਦਾਤੀ, ਟੱਲ ਖੜਕਾਏ ਮੈਂ
ਕਿੰਨਾ ਸ਼ੋਰ ਪਾਇਆ ਤੇਰੀ, ਜੈ ਜੈਕਾਰ ਦਾ
ਛੈਣਿਆਂ ਤੋਂ ਪੁੱਛ ਲੈ, ਨਗਾੜ੍ਹਿਆਂ ਤੋਂ ਪੁੱਛ ਲੈ
ਹੱਥ ਜੋੜ ਆਖਾਂ, ਸੁਣ ਲੈ ਪੁਕਾਰ ਮਾਏ ਨੀ
ਸਾਗਰ ਨਿਮਾਣੇ ਨੂੰ ਤੂੰ, ਦੇ ਦੇ ਪਿਆਰ ਮਾਏ ਨੀ
ਕਿੰਨਾ ਮੇਰਾ ਦਿਲ ਤੈਨੂੰ, ਹੈ ਪੁਕਾਰ ਦਾ
ਅਰਜ਼ਾਂ ਤੋਂ ਪੁੱਛ ਲੈ ਤੇ, ਲਾਰਿਆਂ ਤੋਂ ਪੁੱਛ ਲੈ