निक्के जहे पालने च पाया बावा लाल माँ

निक्के जहे पालने च पाया बावा लाल माँ

निक्के जहे पालने च पाया बावा लाल
माँ दिंदी एह लोरियां,
दूज वाला चन बन आया बावा लाल
माँ दिंदी एह लोरियां,

सखियाँ सहेलिया ने लाल नु निहारिया देखो
किना सोहना बाल सब ने पुकारियां
एह ता किसे देवते दा होया अवतार
माँ दिंदी एह लोरियां,

शहर कसूर विच अजब नजारा
ऐ माघ दे महीने
विच खीडीया बहारा ने
साधू संत आये सब करन दीदार
माँ दिंदी एह लोरियां,

भोला मल ऋषिया नु लाल वखाउन्दे ने
ऋषि मुनि देख मुख वचन सुनांदे ने,
एह ता सुनो दुनिया दा आया तारण हार
माँ दिंदी एह लोरियां,
ਨਿੱਕੇ ਜਿਹੇ ਪਾਲਣੇ ਚ ਪਾਇਆ, ਬਾਵਾ ਲਾਲ,
ਮਾਂ ਦਿੰਦੀ ਇਹ ਲੌਰੀਆਂ।।
ਦੂਜ ਵਾਲਾ ਚੰਨ ਬਣ ਆਇਆ, ਬਾਵਾ ਲਾਲ,
ਮਾਂ ਦਿੰਦੀ ਇਹ ਲੌਰੀਆਂ।।

ਸਖੀਆਂ, ਸਹੇਲੀਆਂ ਨੇ ਲਾਲ ਨੂੰ ਨਿਹਾਰਿਆ,
ਦੇਖੋ, ਕਿੰਨਾ ਸੋਹਣਾ ਬਾਲ, ਸਭ ਨੇ ਪੁਕਾਰਿਆ।।
ਏਹ ਤਾ ਕਿਸੇ ਦੇਵਤੇ ਦਾ ਹੋਇਆ ਅਵਤਾਰ,
ਮਾਂ ਦਿੰਦੀ ਇਹ ਲੌਰੀਆਂ।।

ਸ਼ਹਿਰ ਕਸੂਰ ਵਿਚ ਅਜਬ ਨਜ਼ਾਰਾ ਏ,
ਮਾਘ ਦੇ ਮਹੀਨੇ ਵਿੱਚ ਖਿੜੀਆਂ ਬਹਾਰਾਂ ਨੇ।।
ਸਾਧੂ, ਸੰਤ ਆਏ ਸਭ ਕਰਨ ਦੀਦਾਰ,
ਮਾਂ ਦਿੰਦੀ ਇਹ ਲੌਰੀਆਂ।।

ਭੋਲਾ ਮਲ, ਰਿਸ਼ੀਆਂ ਨੂੰ ਲਾਲ ਵਖਾਉਂਦੇ ਨੇ,
ਰਿਸ਼ੀ, ਮੁਨੀ ਦੇਖ ਮੂੰਹ, ਵਚਨ ਸੁਣਾਉਂਦੇ ਨੇ।।
ਏਹ ਤਾਂ ਸੁਣੋ, ਦੁਨੀਆਂ ਦਾ ਆਇਆ ਤਾਰਣਹਾਰ,
ਮਾਂ ਦਿੰਦੀ ਇਹ ਲੌਰੀਆਂ।।


Latest Bhajan Maa Dindi Ae Loriyan | Jai Shri Bawa Lal Ji | Gaurav Chathrath | HD Video Bhajan 2020
Next Post Previous Post