फुल्लां दी वरखा भजन
ਫੁੱਲਾਂ ਦੀ ਵਰਖਾ
ਬਾਬਾ ਜੀ ਦਾ, ਮੰਦਿਰ ਸੋਹਣਾ, ਸਭ ਨੂੰ ਲੱਗਦਾ, ਹੈ ਮਨਮੋਹਣਾ,
ਇਹਦੇ ਵਰਗਾ, ਹੋਰ ਨੀ ਹੋਣਾ ll, ਪੂਰੇ ਇਸ ਸੰਸਾਰ ਤੇ,
ਫੁੱਲਾਂ ਦੀ ਵਰਖਾ lll ਹੋ ਰਹੀ ਏ, ਸਿੱਧ ਜੋਗੀ/ਬਾਬੇ ਦੇ ਦਰਬਾਰ ਤੇ,
ਦੂਰੋਂ ਦੂਰੋਂ, ਸੰਗਤ ਆਈ, "ਸਾਰੇ ਪਾਸੇ, ਰੌਣਕ ਛਾਈ,
ਹੋ ਗਈ, ਜੈ-ਜੈਕਾਰ ਚੁਫ਼ੇਰੇ, "ਜਦ ਬਾਬੇ ਨੇ, ਫ਼ੇਰੀ ਪਾਈ,
ਦਰ ਤੇ ਆਏ, ਸਭ ਬੱਚਿਆਂ ਦੇ ll, ਉਸਨੇ ਕਸ਼ਟ, ਨਿਵਾਰ ਤੇ,
ਫੁੱਲਾਂ ਦੀ ਵਰਖਾ,ਹੋ ਰਹੀ ਏ,
ਇਸ ਭਵਨ ਦੀ, ਸ਼ਾਨ ਨਿਰਾਲੀ, "ਜੋ ਵੀ ਚੱਲਕੇ, ਆਉਣ ਸਵਾਲੀ,
ਝੋਲੀਆਂ ਭਰਕੇ, ਜਾਂਦੇ ਸਾਰੇ, "ਨਾ ਕੋਈ ਏਥੋਂ, ਮੁੜਦਾ ਖਾਲੀ,
ਬਾਬਾ ਜੀ ਨੇ, ਮੇਹਰਾਂ ਕਰਕੇ ll, ਤੱਪਦੇ ਹਿਰਦੇ, ਠਾਰ ਤੇ,
ਫੁੱਲਾਂ ਦੀ ਵਰਖਾ,ਹੋ ਰਹੀ ਏ,
ਏਹ ਦਰ ਸਾਹਵਾਂ, ਤੋਂ ਵੀ ਪਿਆਰਾ, "ਡਿੱਗਦੇ ਨੂੰ ਜੋ, ਦੇਵੇ ਸਹਾਰਾ,
ਰੋਮ ਰੋਮ ਵਿੱਚ, ਵੱਸ ਗਿਆ ਮੇਰੇ, "ਇਸ ਮੰਦਿਰ ਦਾ, ਅਜਬ ਨਜ਼ਾਰਾ,
ਸਰਿਹਾਲੇ ਦਾ, ਘੁੱਲਾ ਕਹਿੰਦਾ ll, ਸਾਰੇ ਕਾਜ਼, ਸਵਾਰ ਦੇ,
ਫੁੱਲਾਂ ਦੀ ਵਰਖਾ,ਹੋ ਰਹੀ ਏ,
ਅਪਲੋਡਰ- ਅਨਿਲਰਾਮੂਰਤੀਭੋਪਾਲ
आपको ये पोस्ट पसंद आ सकती हैं
Baba Balak Nath Bhajan Lyrics in Hindi,Punjabi Devotional Bhajan Lyrics in Hindi