नीमे नीमे तारिया दी लो भजन
ਨਿੰਮੀ ਨਿੰਮੀ, ਤਾਰਿਆਂ ਦੀ ਲੋਅ,
ਪੁਜਾਰੀਆਂ ਨੇ, ਬੂਹਾ ਖੋਲਿਆ,
ਸ਼ੇਰਾਂ ਵਾਲੀ / ਜੋਤਾਂ ਵਾਲੀ ਦਾ,
ਪੁਜਾਰੀਆਂ ਨੇ, ਬੂਹਾ ਖੋਲਿਆ,
ਨਿੰਮੀ ਨਿੰਮੀ, ਤਾਰਿਆਂ,
ਉੱਚਿਆਂ ਸਿੰਘਾਸਣਾ ਤੇ, ਮਾਈ ਨੂੰ ਬਿਠਾ ਕੇ,
ਚੰਦਨ ਦਾ ਮਾਏਂ ਤੈਨੂੰ, ਤਿਲਕ ਲਗਾ ਕੇ,
ਫੁੱਲਾਂ ਦੀ, ਮਹਿਕੇ ਖੁਸ਼ਬੋ,
ਪੁਜਾਰੀਆਂ ਨੇ, ਬੂਹਾ ਖੋਲਿਆ
ਨਿੰਮੀ ਨਿੰਮੀ, ਤਾਰਿਆਂ,
ਭਵਨਾਂ ਦੇ ਵੇਹੜਿਆਂ 'ਚ, ਵੱਜਣ ਨਗਾੜੇ,
ਭਗਤ ਪ੍ਰੇਮੀ ਬੋਲਣ, ਮਾਂ ਦੇ ਜੈਕਾਰੇ,
ਜੋਤਾਂ ਦੀ, ਜਗਮਗ ਲੋਅ,
ਪੁਜਾਰੀਆਂ ਨੇ, ਬੂਹਾ ਖੋਲਿਆ
ਨਿੰਮੀ ਨਿੰਮੀ, ਤਾਰਿਆਂ,
ਮੰਦਿਰਾਂ ਦੀ ਸ਼ੋਭਾ ਹੈ, ਜੱਗ ਤੋਂ ਨਿਆਰੀ,
ਅੰਦਰ ਹੈ ਬੈਠੀ ਮਈਆ, ਸ਼ੇਰ ਸਵਾਰੀ,
ਭਵਨਾਂ ਦੀ ਸ਼ੋਭਾ ਹੈ, ਜੱਗ ਤੋਂ ਨਿਆਰੀ,
ਗੁਫ਼ਾ ਵਿੱਚ ਬੈਠੀ ਮਈਆ, ਆਦਿ ਕੁਵਾਰੀ,
ਚਰਨਾਂ 'ਚ, ਗਏ ਹਾਂ ਖਲੋ,
ਪੁਜਾਰੀਆਂ ਨੇ, ਬੂਹਾ ਖੋਲਿਆ,
ਨਿੰਮੀ ਨਿੰਮੀ, ਤਾਰਿਆਂ,
ਹੱਥ ਵਿੱਚ ਨਾਰੀਅਲ, ਭੇਟਾਂ ਨੂੰ ਲੈ ਕੇ,
ਬੰਸੀ ਸਿਤਾਰਾ ਤੇਰੇ, ਦਰ ਉੱਤੇ ਬਹਿ ਕੇ,
ਫੜਦਾ ਚਰਨ, ਮਾਂ ਦੇ ਰੋ,
ਪੁਜਾਰੀਆਂ ਨੇ, ਬੂਹਾ ਖੋਲਿਆ
ਨਿੰਮੀ ਨਿੰਮੀ, ਤਾਰਿਆਂ,
ਅਪਲੋਡਰ- ਅਨਿਲਰਾਮੂਰਤੀਭੋਪਾਲ,
आपको ये पोस्ट पसंद आ सकती हैं