भोले तेरी भक्ति का अपना ही
ਸੰਗਤਾਂ ਬੜੀਆਂ ਦਰ ਤੇ ਖੜੀਆਂ
===================
ਸੰਗਤਾਂ ਬੜੀਆਂ, ਦਰ ਤੇ ਖੜੀਆਂ ll, ਆਈ ਨਾ ਵਾਰੀ ਮੇਰੀ ਦਾਤੀਏ xll -ll
ਸੁੱਖਣਾਂ ਦੇ ਨਾਲ, ਆਈਆਂ ਘੜ੍ਹੀਆਂ ll, ਆਈ ਨਾ ਵਾਰੀ ਮੇਰੀ ਦਾਤੀਏ xll,,,
ਸੰਗਤਾਂ ਬੜੀਆਂ, ਦਰ ਤੇ ਖੜੀਆਂ,,,,,,,,,,,,,,,
ਸੱਖਣੀ ਝੋਲੀ, ਅੱਡ ਖਲੋਤਾ, ਦਾਤੀ ਤੇਰੇ ਦਵਾਰ ਤੇ* l
ਕੋਈ ਸਹਾਰਾ, ਜਦ ਨਾ ਮਿਲਿਆ, ਆ ਗਿਆ ਤੇਰੇ ਦਵਾਰ ਤੇ* ll
ਨੈਣਾਂ ਛੰਮ ਛੰਮ, ਲਾਈਆਂ ਝੜੀਆਂ ll, ਆਈ ਨਾ ਵਾਰੀ ਮੇਰੀ ਦਾਤੀਏ xll,,,
ਸੰਗਤਾਂ ਬੜੀਆਂ, ਦਰ ਤੇ ਖੜੀਆਂ,,,,,,,,,,,,,,,
ਕੀ ਮਿਲੇਗਾ, ਤੈਨੂੰ ਮਈਆ, ਲਾਲ ਦਾ ਦਿਲ ਤੋੜ ਕੇ* l
ਛੱਡ ਦੇ ਰੋਸਾ, ਸੁਣ ਲੈ ਮੇਰੀ, ਮੈਂ ਖੜਾ ਹੱਥ ਜੋੜ ਕੇ* ll
ਦੇ ਦੇ ਦਰਸ਼ਨ ਨਾ ਕਰ ਅੜ੍ਹੀਆਂ ll, ਆਈ ਨਾ ਵਾਰੀ ਮੇਰੀ ਦਾਤੀਏ xll,,,
ਸੰਗਤਾਂ ਬੜੀਆਂ, ਦਰ ਤੇ ਖੜੀਆਂ,,,,,,,,,,,,,,,
ਦੇਖ ਮੇਰਾ, ਹਾਲ ਦਾਤੀ, ਪੱਥਰ ਵੀ ਮਾਂ ਰੋ ਪਏ* l
ਜਾਂ ਤੇਰੀ, ਮਮਤਾ ਸੋਈ ਜਾਂ, ਮੇਰੇ ਮੁਕੱਦਰ ਸੋ ਗਏ* ll
ਕੀਤੇ ਤਰਲੇ, ਮਿੰਨਤਾਂ ਬੜੀਆਂ ll, ਆਈ ਨਾ ਵਾਰੀ ਮੇਰੀ ਦਾਤੀਏ xll,,,
ਸੰਗਤਾਂ ਬੜੀਆਂ, ਦਰ ਤੇ ਖੜੀਆਂ,,,,,,,,,,,,,,,
ਭੋਲ਼ੀ ਮਈਆ, ਭੋਲ਼ੇ ਬੱਚੜੇ, ਗੱਲਾਂ ਕਰਦੇ ਭੋਲ਼ੀਆਂ* l
ਵੇਖ ਤੇਰੇ, ਵੇਹੜੇ ਨੱਚਦੇ, ਬਣ ਕੇ ਆਏ ਟੋਲੀਆਂ* ll
ਸਭ ਦੇ ਚੇਹਰੇ, ਲਾਲੀਆਂ ਚੜ੍ਹੀਆਂ ll, ਆਈ ਨਾ ਵਾਰੀ ਮੇਰੀ ਦਾਤੀਏ xll,,,
ਸੰਗਤਾਂ ਬੜੀਆਂ, ਦਰ ਤੇ ਖੜੀਆਂ,,,,,,,,,,,,,,,
ਯਾਦ ਤੇਰੀ ਵਿੱਚ, ਜਾਗ ਜਾਗ ਕੇ, ਰਾਤਾਂ ਕਈ ਮਾਂ ਗੁਜ਼ਾਰੀਆਂ* l
ਤੂੰ ਨਾ ਆਈ, ਮੈਂ ਨੈਣਾਂ ਦੀਆਂ, ਖੁੱਲ੍ਹੀਆਂ ਰੱਖੀਆਂ ਬਾਰੀਆਂ* ll
ਤੂੰ ਸਭਨਾਂ ਦੀਆਂ, ਬਾਂਹਵਾਂ ਫੜ੍ਹੀਆਂ ll, ਆਈ ਨਾ ਵਾਰੀ ਮੇਰੀ ਦਾਤੀਏ xll,,,
ਸੰਗਤਾਂ ਬੜੀਆਂ, ਦਰ ਤੇ ਖੜੀਆਂ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ