ऐसे ही अन्य मधुर भजन देखें
पसंदीदा गायकों के भजन खोजने के लिए यहाँ क्लिक करें।
अपने पसंद का भजन खोजे
ਤੇਰਾ ਵੇਖਿਆ ਪ੍ਰੋਹਣਾ
============
ਤੇਰਾ ਵੇਖਿਆ ਪ੍ਰੋਹਣਾ, ਨੀ ਗੌਰਾਂ ll
ਬੜਾ ਲੱਗਦਾ ਸੋਹਣਾ, ਨੀ ਗੌਰਾਂ ll
ਸੇਹਰਾ ਨਾ ਬੰਨ੍ਹੇ ਭੋਲ਼ਾ ਮੁੱਕਟ ਨਾ ਪਾਵੇ,,,
ਨੀ ਹੋਰ ਭੋਲ਼ਾ ਕੀ ਪਾਵੇ,,, ll
ਜਟਾ ਗੰਗਾ ਸੁਹਾਵੇ, ਨੀ ਗੌਰਾਂ llll
ਤੇਰਾ ਵੇਖਿਆ ਪ੍ਰੋਹਣਾ,,,,,,,,,,,,,,,,
ਹਾਰ ਨਾ ਪਾਏ ਭੋਲ਼ਾ ਸ਼ਿੰਗਾਰ ਨਾ ਲਾਏ,,,
ਨੀ ਹੋਰ ਭੋਲ਼ਾ ਕੀ ਪਾਏ,,, ll
ਗਲ਼ ਸਰਪਾਂ ਦੀ ਮਾਲਾ, ਨੀ ਗੌਰਾਂ lll
ਤੇਰਾ ਵੇਖਿਆ ਪ੍ਰੋਹਣਾ,,,,,,,,,,,,,,,,
ਮਾਂ ਨਾ ਮੰਨ੍ਹੇ ਤੇ ਪਿਓ ਵੀ ਨਾ ਮੰਨ੍ਹੇ,,,
ਨੀ ਹੋਰ ਕੌਣ ਮੰਨ੍ਹੇ,,, ll
ਇੱਕ ਤੂੰਹੀਓਂ ਮੰਨ੍ਹੇ, ਨੀ ਗੌਰਾਂ lll
ਤੇਰਾ ਵੇਖਿਆ ਪ੍ਰੋਹਣਾ,,,,,,,,,,,,,,,,
ਬੈਂਡ ਨਾ ਲਿਆਇਆ ਭੋਲ਼ਾ ਬਾਜ਼ਾ ਨਾ ਲਿਆਇਆ,,,
ਨੀ ਹੋਰ ਭੋਲ਼ਾ ਕੀ ਲਿਆਇਆ,,, ll
ਡੰਮਰੂ ਵਜਾਉਂਦਾ ਹੀ ਆਇਆ, ਨੀ ਗੌਰਾਂ lll
ਤੇਰਾ ਵੇਖਿਆ ਪ੍ਰੋਹਣਾ,,,,,,,,,,,,,,,,
ਲੱਡੂ ਨਾ ਖਾਏ ਭੋਲ਼ਾ ਪੇੜੇ ਨਾ ਖਾਏ,,,
ਨੀ ਹੋਰ ਭੋਲ਼ਾ ਕੀ ਖਾਏ,,, ll
ਪੀਵੇ ਭੰਗ ਦੇ ਪਿਆਲੇ, ਨੀ ਗੌਰਾਂ lll
ਤੇਰਾ ਵੇਖਿਆ ਪ੍ਰੋਹਣਾ,,,,,,,,,,,,,,,,
ਕਾਰ ਨਾ ਲਿਆਇਆ ਭੋਲ਼ਾ ਰੱਥ ਨਾ ਲਿਆਇਆ,,,
ਨੀ ਹੋਰ ਭੋਲ਼ਾ ਕੀ ਲਿਆਇਆ,,, ll
ਚੜ੍ਹ ਬੈਲ ਤੇ ਆਇਆ, ਨੀ ਗੌਰਾਂ lll
ਤੇਰਾ ਵੇਖਿਆ ਪ੍ਰੋਹਣਾ,,,,,,,,,,,,,,,,
ਬਰਾਤ ਨਾ ਲਿਆਇਆ ਭੋਲ਼ਾ ਜੰਞ ਨਾ ਲਿਆਇਆ,,,
ਨੀ ਹੋਰ ਭੋਲ਼ਾ ਕੀ ਲਿਆਇਆ,,, ll
ਭੂਤ ਚੁੜੇਲਾਂ ਲੈ ਆਇਆ, ਨੀ ਗੌਰਾਂ lll
ਤੇਰਾ ਵੇਖਿਆ ਪ੍ਰੋਹਣਾ,,,,,,,,,,,,,,,,
ਦਾਜ਼ ਨਾ ਲਿਆਇਆ ਭੋਲ਼ਾ ਵਰੀ ਨਾ ਲਿਆਇਆ ll
ਨੀ ਹੋਰ ਭੋਲ਼ਾ ਕੀ ਲੈ ਆਇਆ,,,
ਬੋਰੀਆਂ ਭੰਗ ਦੀਆਂ ਲਿਆਇਆ, ਨੀ ਗੌਰਾਂ lll
ਤੇਰਾ ਵੇਖਿਆ ਪ੍ਰੋਹਣਾ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ