मैनु बंसरी सुना जा इक्क वार

मैनु बंसरी सुना जा इक्क वार

ਮੈਨੂੰ ਬੰਸਰੀ ਸੁਣਾ ਜਾ ਇੱਕ ਵਾਰ,
ਤੇਰਾ ਕੇਹੜਾ ਮੁੱਲ ਲੱਗਦਾ... ਹਾਏ
ਤੇਰਾ ਕੇਹੜਾ ਮੁੱਲ ਲੱਗਦਾ ।

ਤੇਰੀ ਬੰਸਰੀ ਨੂੰ ਪੰਜ ਸੱਤ ਮੋਰੀਆਂ,
ਦਹੀਂ ਮੱਖਣਾਂ ਦੀ ਕਰਦਾ ਤੂੰ ਚੋਰੀਆਂ ।
ਮੇਰਾ ਮੱਖਣ ਚੁਰਾ ਜਾ ਇੱਕ ਵਾਰ,
ਤੇਰਾ ਕੇਹੜਾ ਮੁੱਲ ਲੱਗਦਾ, ਹਾਏ...
ਤੇਰਾ ਕੇਹੜਾ ਮੁੱਲ ਲੱਗਦਾ ।
ਮੈਨੂੰ ਬੰਸਰੀ ਸੁਣਾ ਜਾ ਇੱਕ...

ਤੇਰੀ ਬੰਸਰੀ ਨੂੰ ਪੰਜ ਸੱਤ ਕਿਲ ਵੇ,
ਸਾਨੂੰ ਯਮੁਨਾ ਕਿਨਾਰੇ ਆ ਕੇ ਮਿਲ ਵੇ ।
ਆ ਕੇ ਚੀਰ ਚੁਰਾ ਜਾ ਇੱਕ ਵਾਰ,
ਤੇਰਾ ਕੇਹੜਾ ਮੁੱਲ ਲੱਗਦਾ, ਹਾਏ...
ਤੇਰਾ ਕੇਹੜਾ ਮੁੱਲ ਲੱਗਦਾ ।
ਮੈਨੂੰ ਬੰਸਰੀ ਸੁਣਾ ਜਾ ਇੱਕ...

ਤੇਰੀ ਬੰਸਰੀ ਨੂੰ ਪੰਜ ਸੱਤ ਡੋਰੀਆਂ,
ਸ਼ਿਆਮ ਕਾਲਾ ਤੇ ਸਖ਼ੀਆਂ ਗੋਰੀਆਂ ।
ਆ ਕੇ ਰਾਸ ਰਚਾ ਜਾ ਇੱਕ ਵਾਰ,
ਤੇਰਾ ਕੇਹੜਾ ਮੁੱਲ ਲੱਗਦਾ, ਹਾਏ...
ਤੇਰਾ ਕੇਹੜਾ ਮੁੱਲ ਲੱਗਦਾ ।
ਮੈਨੂੰ ਬੰਸਰੀ ਸੁਣਾ ਜਾ ਇੱਕ...

ਤੇਰੀ ਬੰਸਰੀ ਨੂੰ ਪੰਜ ਸੱਤ ਰੰਗ ਵੇ,
ਸਾਨੂੰ ਐਨਾ ਨਾ ਕਰ ਸ਼ਿਆਮਾ ਤੰਗ ਵੇ ।
ਕੁੰਜ਼ ਗਲ੍ਹੀਆਂ ਚ ਆਜਾ ਇੱਕ ਵਾਰ,
ਤੇਰਾ ਕੇਹੜਾ ਮੁੱਲ ਲੱਗਦਾ, ਹਾਏ...
ਤੇਰਾ ਕੇਹੜਾ ਮੁੱਲ ਲੱਗਦਾ ।
ਮੈਨੂੰ ਬੰਸਰੀ ਸੁਣਾ ਜਾ ਇੱਕ...

ਤੇਰੀ ਬੰਸਰੀ ਨੂੰ ਪੰਜ ਸੱਤ ਛੇਦ ਵੇ,
ਤੇਰਾ ਕਿਸੇ ਨਾ ਪਾਇਆ ਭੇਦ ਵੇ ।
ਆ ਕੇ ਦਰਸ਼ ਦਿਖਾ ਜਾ ਇੱਕ ਵਾਰ,
ਤੇਰਾ ਕੇਹੜਾ ਮੁੱਲ ਲੱਗਦਾ, ਹਾਏ...
ਤੇਰਾ ਕੇਹੜਾ ਮੁੱਲ ਲੱਗਦਾ ।
ਮੈਨੂੰ ਬੰਸਰੀ ਸੁਣਾ ਜਾ ਇੱਕ...

ਬੰਸਰੀ ਸੁਣਾ ਜਾ ਇੱਕ ਵਾਰ... ਸ਼ਿਆਮਾ
ਬੰਸਰੀ ਸੁਣਾ ਜਾ
ਆਜਾ ਰੇ... ਆਜਾ ਰੇ...
ਬੰਸਰੀ ਸੁਣਾ ਜਾ
ਬੰਸਰੀ ਸੁਣਾ ਜਾ ਇੱਕ ਵਾਰ... ਸ਼ਿਆਮਾ
ਬੰਸਰੀ ਸੁਣਾ ਜਾ
ਬੋਲੀਏ ਬਾਲ ਕ੍ਰਿਸ਼ਨ ਭਗਵਾਨ ਕੀ... ਜੈ । 


Menu Bansuri Sunaja Ek Waar | Surindera Devi Dhiman | Beautiful Krishna Bhajan | ‪@psfgungawan‬ ​

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 

पसंदीदा गायकों के भजन खोजने के लिए यहाँ क्लिक करें।

यह मधुर भजन भी देखिये-
Saroj Jangir Author Admin - Saroj Jangir

इस ब्लॉग पर आप पायेंगे मधुर और सुन्दर, आध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post