भज दर्शन पावे ता समजो जोगी दियां मेहरा

भज दर्शन पावे ता समजो जोगी दियां मेहरा

जिहनू याद बाबे दी आवे,
ओहनू घर विच चैन ना आवे ll
ओ बंदा भज भज दर्शन पावे ता समजो,
बाबे/जोगी दियां मेहरा ने ll
जेह्दे कंडिया नु वी फूल समज के आउंदे ने,
ओह पौनाहारी दा प्यार सुहाना पौंदे ने ll
जेह्नु प्यार बाबे दा आवे,
ओहनू एक पल चैन न आवे,
ओह बंदा भज भज.........
मैं की की सिफता करा तेरे दरबार दियां,
तेरे दर ते संगता भव सागर तो तर दियां,
जेह्डा नेहू बाबे नाल लावे,
ओहदी कट चोरासी जावे,
ओह बंदा भज भज.........
तेरे भगता नु जद लोकी ताहने देंदे ने,
तेरे भगत प्यारे ताहने वी सह लेनदे ने,
जेह्डा दर जोगी दे आवे,
ओह मंगियाँ मुरदा पावे,
ओह बंदा भज भज.........
जेह्नु चन ते तारे आ के शीश झुकांदे ने,
मेरे जोगी भुलियाँ नु वी रास्ता पौंदे ने,
जेह्नु ज्ञान जोगी दा आवे,
ओहदा जन्म मरन मूक जावे,
ओह बंदा भज भज.........
ਜੇਹਨੂੰ ਯਾਦ ਬਾਬੇ ਦੀ ਆਵੇ,
ਓਹਨੂੰ ਘਰ ਵਿਚ ਚੈਨ ਨਾ ਆਵੇ ll
ਓ ਬੰਦਾ ਭੱਜ ਭੱਜ ਦਰਸ਼ਨ ਪਾਵੇ, ਤਾਂ ਸਮਝੋ
"ਬਾਬੇ / ਜੋਗੀ ਦੀਆਂ ਮੇਹਰਾਂ ਨੇ ll"
ਜੇਹੜੇ ਕੰਡਿਆਂ ਨੂੰ ਵੀ, ਫ਼ੁੱਲ ਸਮਝ ਕੇ ਆਂਉਂਦੇ ਨੇ,
ਉਹ ਪੌਣਾਹਾਰੀ ਦਾ, ਪਿਆਰ ਸੁਹਾਨਾ ਪਾਂਉਂਦੇ ਨੇ ll
ਜੇਹਨੂੰ ਪਿਆਰ ਬਾਬੇ ਦਾ ਆਵੇ,
ਓਹਨੂੰ ਇਕ ਪਲ ਚੈਨ ਨਾ ਆਵੇ,
ਓ ਬੰਦਾ ਭੱਜ ਭੱਜ.............
ਮੈਂ ਕੀ ਕੀ ਸਿਫਤਾਂ ਕਰਾਂ, ਤੇਰੇ ਦਰਬਾਰ ਦੀਆਂ,
ਤੇਰੇ ਦਰ ਤੇ ਸੰਗਤਾਂ, ਭਵ ਸਾਗਰ ਤੋਂ ਤਰ ਦੀਆਂ ll
ਜੇਹੜਾ ਨੇਹੁ ਬਾਬੇ ਨਾਲ ਲਾਵੇ,
ਓਹਦੀ ਕੱਟ ਚੌਰਾਸੀ ਜਾਵੇ,
ਓ ਬੰਦਾ ਭੱਜ ਭੱਜ..........
ਤੇਰੇ ਭਗਤਾਂ ਨੂੰ ਜਦ, ਲੋਕੀ ਤਾਹਨੇ ਦੇਂਦੇ ਨੇ,
ਤੇਰੇ ਭਗਤ ਪਿਆਰੇ, ਤਾਹਨੇ ਵੀ ਸਹਿ ਲੈਂਦੇ ਨੇ ll
ਜੇਹੜਾ ਦਰ ਜੋਗੀ ਦੇ ਆਵੇ,
ਓਹੋ ਮੰਗੀਆਂ ਮੁਰਾਦਾਂ ਪਾਵੇ l
ਓ ਬੰਦਾ ਭੱਜ ਭੱਜ........
ਜੇਹਨੂੰ ਚੰਨ ਤੇ ਤਾਰੇ, ਆ ਕੇ ਸ਼ੀਸ਼ ਝੁਕਾਂਉਂਦੇ ਨੇ,
ਮੇਰੇ ਜੋਗੀ ਭੁੱਲਿਆਂ ਨੂੰ ਵੀ, ਰਸਤੇ ਪਾਉਂਦੇ ਨੇ ll
ਜੇਹਨੂੰ ਗਿਆਨ ਜੋਗੀ ਦਾ ਆਵੇ,
ਓਹਦਾ ਜਨਮ ਮਰਨ ਮੁੱਕ ਜਾਵੇ l
ਓ ਬੰਦਾ ਭੱਜ ਭੱਜ...............



Je Mehra Kar Denga | Baba Balak Nath Bhajan | Baby Sanjana | TMC

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post