मैन्नू जोगी वाजा मारदा भजन
ਦੇਵੀ ਦੇਵਤੇ, ਫੁੱਲ ਵਰਸਾਉਂਦੇ ll
ਮੈਨੂੰ ਮੰਦਿਰ ਦੇ, ਸੁਪਨੇ ਆਉਂਦੇ ll
ਸੁਪਨੇ ਦੇ ਵਿੱਚ, ਲੱਗਦਾ ਮੈਨੂੰ ll,
ਆ ਕੇ ਕੋਈ, ਪੁਕਾਰਦਾ,,,
ਦਿਲਬਾਗ ਨਗਰ ਦੇ lll, ਮੰਦਿਰ 'ਚੋਂ,
ਮੈਨੂੰ ਜੋਗੀ/ਬਾਬਾ, ਵਾਜਾਂ ਮਾਰਦਾ ll
ਮਾਂ ਰਤਨੋ ਦੀਆਂ, ਗਊਆਂ ਚਾਰੇ ll
ਕੀ ਕੀ ਕਰਦਾ, ਯੋਗੀ ਵਾਰੇ ll
*ਜੱਗ ਦੇ ਲੋਕੀਂ, ਮੰਗਦੇ ਸਾਰੇ ll,
ਮਾਲਿਕ ਹੈ, ਸੰਸਾਰ ਦਾ,,,
ਦਿਲਬਾਗ ਨਗਰ ਦੇ lll, ਮੰਦਿਰ 'ਚੋਂ,
ਮੈਨੂੰ ਜੋਗੀ/ਬਾਬਾ, ਵਾਜਾਂ ਮਾਰਦਾ ll
ਮੈਂ ਜੋਗੀ ਦੀਆਂ, ਭੇਟਾਂ ਗਾਵਾਂ ll
ਮੈਂ ਜੋਗੀ ਦੇ, ਆਵਾਂ ਜਾਵਾਂ ll
*ਜਾਨ ਦੇ ਨਾਲੋਂ, ਵੱਧਕੇ ਚਾਹਵਾਂ ll,
ਮੇਰੇ ਕੰਮ, ਸੰਵਾਰਦਾ,,,
ਦਿਲਬਾਗ ਨਗਰ ਦੇ lll, ਮੰਦਿਰ 'ਚੋਂ,
ਮੈਨੂੰ ਜੋਗੀ/ਬਾਬਾ, ਵਾਜਾਂ ਮਾਰਦਾ ll
ਇਸ ਮੰਦਿਰ ਤੇ, ਰਹਿਮਤ ਬਰਸੇ ll
ਮਨ ਜੋਗੀ ਦੀ, ਦੀਦ ਨੂੰ ਤਰਸੇ ll
*ਯਾਦ ਰੋੜਿਆਂ, ਵਾਂਗੂ ਰੜਕੇ ll,
ਏਹ ਦੁਨੀਆਂ ਨੂੰ, ਤਾਰਦਾ,,,
ਦਿਲਬਾਗ ਨਗਰ ਦੇ lll, ਮੰਦਿਰ 'ਚੋਂ,
ਮੈਨੂੰ ਜੋਗੀ/ਬਾਬਾ, ਵਾਜਾਂ ਮਾਰਦਾ ll
ਮੰਦਿਰ ਉੱਤੇ, ਝੂਲਦੇ ਝੰਡੇ ll
ਝੋਲੀ ਵਿੱਚੋਂ, ਖੈਰਾਂ ਵੰਡੇ ll
*ਸਭਨੂੰ ਯੋਗ ਦੇ, ਰੰਗ ਵਿੱਚ ਰੰਗੇ ll,
ਰੰਗ ਯੋਗ ਦਾ, ਚਾੜ੍ਹਦਾ,,,
ਦਿਲਬਾਗ ਨਗਰ ਦੇ lll, ਮੰਦਿਰ 'ਚੋਂ,
ਮੈਨੂੰ ਜੋਗੀ/ਬਾਬਾ, ਵਾਜਾਂ ਮਾਰਦਾ ll
ਵਲੋਂ:- ਸਤਿਗੁਰੂ ਭਜਨ ਮੰਡਲੀ
ਹੋਸ਼ਿਆਰਪੁਰ
ਅਪਲੋਡਰ- ਅਨਿਲਰਾਮੂਰਤੀਭੋਪਾਲ
आपको ये पोस्ट पसंद आ सकती हैं