बल्ले बल्ले सिंगार सोना लगे दाती दा
ਸ਼ਿੰਗਾਰ ਸੋਹਣਾ ਲੱਗੇ ਦਾਤੀ ਦਾ
ਹੋ ਬੱਲੇ ਬੱਲੇ ਸ਼ਿੰਗਾਰ ਸੋਹਣਾ,
ਲੱਗੇ ਦਾਤੀ ਦਾ,
ਹੋ ਛਾਵਾ ਛਾਵਾ ਸ਼ਿੰਗਾਰ ਸੋਹਣਾ,
ਲੱਗੇ ਦਾਤੀ ਦਾ,
ਲਾਲ ਚੁੰਨਰੀ ਤੇ ਲਾਲ ਲਾਲ ਚੂੜਾ,
ਸ਼ਿੰਗਾਰ ਸੋਹਣਾ ਲੱਗੇ ਦਾਤੀ ਦਾ,
ਹੋ ਬੱਲੇ ਬੱਲੇ ਸ਼ਿੰਗਾਰ ਸੋਹਣਾ।
ਹੋ ਬੱਲੇ ਬੱਲੇ ਬਈ ਜਾਗੇ ਦੀ,
ਵਧਾਈ ਸਭ ਨੂੰ,
ਹੋ ਛਾਵਾ ਛਾਵਾ ਬਈ ਜਾਗੇ ਦੀ,
ਵਧਾਈ ਸਭ ਨੂੰ,
ਨੱਚ ਨੱਚ ਕੇ ਮਾਈ ਨੂੰ ਮਨਾਉਣਾ,
ਜਾਗੇ ਦੀ ਵਧਾਈ ਸਭ ਨੂੰ,
ਹੋ ਬੱਲੇ ਬੱਲੇ ਸ਼ਿੰਗਾਰ ਸੋਹਣਾ।
ਹੋ ਬੱਲੇ ਬੱਲੇ, ਬਈ ਲੰਗਰ,
ਲਗਾਏ ਦਾਤੀ ਨੇ,
ਹੋ ਛਾਵਾ ਛਾਵਾ ਬਈ ਲੰਗਰ,
ਲਗਾਏ ਦਾਤੀ ਨੇ,
ਛੋਲੇ ਪੂਰੀਆਂ ਤੇ ਲਾਲ ਲਾਲ ਹਲਵਾ,
ਲੰਗਰ ਲਗਾਏ ਦਾਤੀ ਨੇ,
ਹੋ ਬੱਲੇ ਬੱਲੇ ਸ਼ਿੰਗਾਰ ਸੋਹਣਾ।
ਹੋ ਬੱਲੇ ਬੱਲੇ ਮਾਂ ਕੰਜ਼ਕਾਂ 'ਚ,
ਆਪ ਖੇਡਦੀ,
ਹੋ ਛਾਵਾ ਛਾਵਾ ਮਾਂ ਕੰਜ਼ਕਾਂ 'ਚ,
ਆਪ ਖੇਡਦੀ,
ਪੀਂਘਾਂ ਝੂਹਟਦੀਆਂ ਸੱਤੋਂ ਭੈਣਾਂ,
ਕੰਜ਼ਕਾਂ ਚ, ਆਪ ਖੇਡਦੀ,
ਹੋ ਬੱਲੇ ਬੱਲੇ ਸ਼ਿੰਗਾਰ ਸੋਹਣਾ।
ਹੋ ਬੱਲੇ ਬੱਲੇ ਬਈ ਤਾੜੀਆਂ,
ਵਜਾਓ ਭਗਤੋ,
ਹੋ ਛਾਵਾ ਛਾਵਾ ਬਈ ਤਾੜੀਆਂ,
ਵਜਾਓ ਭਗਤੋ,
ਸ਼ੇਰਾਂ ਵਾਲੀ ਮਾਂ ਦਾ ਅੱਜ ਜਗਰਾਤਾ,
ਤਾੜੀਆਂ ਵਜਾਓ ਭਗਤੋ,
ਹੋ ਬੱਲੇ ਬੱਲੇ ਸ਼ਿੰਗਾਰ ਸੋਹਣਾ।
ਹੋ ਬੱਲੇ ਬੱਲੇ ਜੈਕਾਰੇ,
ਤੁਸੀਂ ਲਾਓ ਭਗਤੋ,
ਹੋ ਛਾਵਾ ਛਾਵਾ ਜੈਕਾਰੇ,
ਤੁਸੀਂ ਲਾਓ ਭਗਤੋ,
ਜੋਤਾਂ ਵਾਲੀ ਮਾਂ ਨੇ ਦਰਸ਼ ਦਿਖਾਉਣਾ,
ਜੈਕਾਰੇ ਤੁਸੀਂ ਲਾਓ ਭਗਤੋ,
ਹੋ ਬੱਲੇ ਬੱਲੇ ਸ਼ਿੰਗਾਰ ਸੋਹਣਾ।
ਹੋ ਬੱਲੇ ਬੱਲੇ ਬਈ ਮਈਆ ਦੇ,
ਨਰਾਤੇ ਆ ਗਏ,
ਹੋ ਛਾਵਾ ਛਾਵਾ ਬਈ ਮਈਆ ਦੇ,
ਨਰਾਤੇ ਆ ਗਏ,
ਘਰ ਘਰ ਵਿੱਚ ਹੋਣ ਜਗਰਾਤੇ,
ਮਈਆ ਦੇ ਨਰਾਤੇ ਆ ਗਏ,
ਹੋ ਬੱਲੇ ਬੱਲੇ ਸ਼ਿੰਗਾਰ ਸੋਹਣਾ।
ਹੋ ਬੱਲੇ ਬੱਲੇ ਬਈ ਖੁਸ਼ੀਆਂ,
ਮਨਾਓ ਭਗਤੋ,
ਹੋ ਛਾਵਾ ਛਾਵਾ ਬਈ ਖੁਸ਼ੀਆਂ,
ਮਨਾਓ ਭਗਤੋ,
ਸੋਹਣੇ ਫੁੱਲਾਂ ਨਾਲ ਸੱਜਿਆ ਦਵਾਰਾ,
ਖੁਸ਼ੀਆਂ ਮਨਾਓ ਭਗਤੋ,
ਹੋ ਬੱਲੇ ਬੱਲੇ ਸ਼ਿੰਗਾਰ ਸੋਹਣਾ।
ਹੋ ਬੱਲੇ ਬੱਲੇ ਗੁਫ਼ਾ ਦੇ ਵਿੱਚ,
ਮਈਆ ਆ ਗਈ,
ਹੋ ਛਾਵਾ ਛਾਵਾ ਗੁਫ਼ਾ ਦੇ ਵਿੱਚ,
ਮਈਆ ਆ ਗਈ,
ਸਾਰੇ ਰੱਜ ਰੱਜ ਦਰਸ਼ਨ ਪਾਓ,
ਗੁਫ਼ਾ ਦੇ ਵਿੱਚ ਮਈਆ ਆ ਗਈ,
ਹੋ ਬੱਲੇ ਬੱਲੇ ਸ਼ਿੰਗਾਰ ਸੋਹਣਾ।
माता के सिंगार का धमाकेदार भजन बल्ले बल्ले सिंगार सोना लगे दाती दा
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
आपको ये पोस्ट पसंद आ सकती हैं