मना चल कटड़े नू चलिए

मना चल कटड़े नू चलिए

मना चल कट्टड़े नूं चलीए,
जिथे रहिंदी ए शेरां वाली मां,
जिथे रहिंदी ए मेहरां वाली मां,
मना चल चल चल,
मना चल कट्टड़े नूं चलीए।।

जिथे ऊंचे पहाड़ पै दिसदे,
जिथे भवन सुनहरी पै दिसदे,
तूं वी चढ़ के चढ़ाइयां जा,
जय माता दी करदा जा।
मना चल चल चल,
मना चल कट्टड़े नूं चलीए।।

जिथे बाण गंगा ठाठां पई मारदी,
जेहड़ी भगतां दे दिल नूं ठारहदी,
तूं वी रज्ज रज्ज चुब्बियां ला,
तूं वी मन दी मेल हटा।
मना चल चल चल,
मना चल कट्टड़े नूं चलीए।।

मां दी मूर्ति नूं मन च वसा के,
चढ़ जा तूं चढ़ाइयां जा के,
मां दी जय जयकार बुला,
ओहदियां ऊंची ऊंची भेटां गा।
मना चल चल चल,
मना चल कट्टड़े नूं चलीए।।

अग्गे आ गई आदि कुवारी ए,
जिथे बैठी मैया प्यारी ए,
तूं वी गुफा दे विचों लंघ जा,
गेढ़ चौरासी दा अपना मुँका।
मना चल चल चल,
मना चल कट्टड़े नूं चलीए।।

अग्गे हाथी माथा पै ऑंदा,
मां दे चरणां च सीस नूं झुकांउदा,
तूं वी सांझी छत ते जा,
मां दे ऊंची ऊंची जैकारे ला।
मना चल चल चल,
मना चल कट्टड़े नूं चलीए।।

मां दे भवनां दी ऊंची ऊंची पौड़ियां,
जिथे मिलदियां लालां दियां जोड़ियां,
मां दे दर ते तूं झोली फैलां,
मूंहों मंगियां मुरादां ओथों पा।
मना चल चल चल,
मना चल कट्टड़े नूं चलीए।।

मां ने पिंडी रूप बना लिया,
मां ने कंजकां दा रूप वी धारिया,
तूं वी पिंडियां दे दर्शन पा,
ओथे जा के तूं कंजकां मना।
मना चल चल चल,
मना चल कट्टड़े नूं चलीए।।

जिथे भगत दहलीजां मल्लियां,
मां दे दर उत्ते हाजरियां भरियां,
तूं वी जा के अर्जी सुना,
मां दा रज्ज रज्ज दर्शन पा।
मना चल चल चल,
मना चल कट्टड़े नूं चलीए।।
 
ਮਨਾ ਚੱਲ ਕੱਟੜੇ ਨੂੰ ਚੱਲੀਏ,
ਜਿੱਥੇ ਰਹਿੰਦੀ ਏ ਸ਼ੇਰਾਂ ਵਾਲੀ ਮਾਂ,
ਜਿੱਥੇ ਰਹਿੰਦੀ ਏ ਮੇਹਰਾਂ ਵਾਲੀ ਮਾਂ,
ਮਨਾ ਚੱਲ ਚੱਲ ਚੱਲ
ਮਨਾ ਚੱਲ ਕੱਟੜੇ ਨੂੰ ਚੱਲੀਏ...

ਜਿੱਥੇ ਉੱਚੇ ਪਹਾੜ ਪਏ ਦਿੱਸਦੇ,
ਜਿੱਥੇ ਭਵਨ ਸੁਨਹਿਰੀ ਪਏ ਦਿੱਸਦੇ,
ਤੂੰ ਵੀ ਚੜ੍ਹ ਕੇ ਚੜ੍ਹਾਈਆਂ ਜਾ ।
ਜੈ ਮਾਤਾ ਦੀ ਕਰਦਾ ਜਾ ।
ਮਨਾ ਚੱਲ ਚੱਲ ਚੱਲ,
ਮਨਾ ਚੱਲ ਕੱਟੜੇ ਨੂੰ ਚੱਲੀਏ...

ਜਿੱਥੇ ਬਾਣ ਗੰਗਾ ਠਾਠਾਂ ਪਈ ਮਾਰਦੀ,
ਜੇਹੜੀ ਭਗਤਾਂ ਦੇ ਹਿਰਦੇ ਨੂੰ ਠਾਰ੍ਹਦੀ,
ਤੂੰ ਵੀ ਰੱਜ ਰੱਜ ਚੁੱਭੀਆਂ ਲਾਅ ।
ਤੂੰ ਵੀ ਮਨ ਦੀ ਮੈਲ ਹਟਾ ।
ਮਨਾ ਚੱਲ ਚੱਲ ਚੱਲ,
ਮਨਾ ਚੱਲ ਕੱਟੜੇ ਨੂੰ ਚੱਲੀਏ...

ਮਾਂ ਦੀ ਮੂਰਤੀ ਨੂੰ ਮਨ ਚ ਵਸਾ ਕੇ,
ਚੜ੍ਹ ਜਾ ਤੂੰ ਚੜ੍ਹਾਈਆਂ ਜਾ ਕੇ,
ਮਾਂ ਦੀ ਜੈ ਜੈਕਾਰ ਬੁਲਾ ।
ਓਹਦੀਆਂ ਉੱਚੀ ਉੱਚੀ ਭੇਟਾਂ ਗਾ ।
ਮਨਾ ਚੱਲ ਚੱਲ ਚੱਲ,
ਮਨਾ ਚੱਲ ਕੱਟੜੇ ਨੂੰ ਚੱਲੀਏ...

ਅੱਗੇ ਆ ਗਈ ਆਦਿ ਕੁਵਾਰੀ ਏ,
ਜਿੱਥੇ ਬੈਠੀ ਮਈਆ ਪਿਆਰੀ ਏ,
ਤੂੰ ਵੀ ਗੁਫ਼ਾ ਦੇ ਵਿੱਚੋਂ ਲੰਘ ਜਾ ।
ਗੇੜ੍ਹ ਚੌਰਾਸੀ ਦਾ ਆਪਣਾ ਮੁਕਾ ।
ਮਨਾ ਚੱਲ ਚੱਲ ਚੱਲ,
ਮਨਾ ਚੱਲ ਕੱਟੜੇ ਨੂੰ ਚੱਲੀਏ...

ਅੱਗੇ ਹਾਥੀ ਮੱਥਾ ਪਿਆ ਆਂਵਦਾ,
ਮਾਂ ਦੇ ਚਰਨਾਂ ਚ ਸੀਸ ਨੂੰ ਝੁਕਾਂਵਦਾ,
ਤੂੰ ਵੀ ਸਾਂਝੀ ਛੱਤ ਤੇ ਜਾ ।
ਮਾਂ ਦੇ ਉੱਚੀ ਉੱਚੀ ਜੈਕਾਰੇ ਲਾ ।
ਮਨਾ ਚੱਲ ਚੱਲ ਚੱਲ
ਮਨਾ ਚੱਲ ਕੱਟੜੇ ਨੂੰ ਚੱਲੀਏ...

ਮਾਂ ਦੇ ਭਵਨਾਂ ਦੀ ਉੱਚੀ ਉੱਚੀ ਪੌੜੀਆਂ,
ਜਿੱਥੇ ਮਿਲਦੀਆਂ ਲਾਲਾਂ ਦੀਆਂ ਜੋੜੀਆਂ,
ਮਾਂ ਦੇ ਦਰ ਤੇ ਤੂੰ ਝੋਲੀ ਫ਼ੈਲਾ ।
ਮੂੰਹੋਂ ਮੰਗੀਆਂ ਮੁਰਾਦਾਂ ਓਥੋਂ ਪਾ ।
ਮਨਾ ਚੱਲ ਚੱਲ ਚੱਲ,
ਮਨਾ ਚੱਲ ਕੱਟੜੇ ਨੂੰ ਚੱਲੀਏ...

ਮਾਂ ਨੇ ਪਿੰਡੀ ਰੂਪ ਬਣਾ ਲਿਆ,
ਮਾਂ ਨੇ ਕੰਜ਼ਕਾਂ ਦਾ ਰੂਪ ਵੀ ਧਾਰਿਆ,
ਤੂੰ ਵੀ ਪਿੰਡਿਆਂ ਦੇ ਦਰਸ਼ਨ ਪਾ ।
ਓਥੇ ਜਾ ਕੇ ਤੂੰ ਕੰਜ਼ਕਾਂ ਮਨਾ ।
ਮਨਾ ਚੱਲ ਚੱਲ ਚੱਲ,
ਮਨਾ ਚੱਲ ਕੱਟੜੇ ਨੂੰ ਚੱਲੀਏ...

ਜਿੱਥੇ ਭਗਤ ਦਹਿਲੀਜ਼ਾਂ ਮੱਲੀਆਂ,
ਮਾਂ ਦੇ ਦਰ ਉੱਤੇ ਹਾਜ਼ਰੀਆਂ ਭਰੀਆਂ,
ਤੂੰ ਵੀ ਜਾ ਕੇ ਅਰਜ਼ ਸੁਣਾ ।
ਮਾਂ ਦਾ ਰੱਜ ਰੱਜ ਦਰਸ਼ਨ ਪਾ ।
ਮਨਾ ਚੱਲ ਚੱਲ ਚੱਲ,
ਮਨਾ ਚੱਲ ਕੱਟੜੇ ਨੂੰ ਚੱਲੀਏ...


मना चल कटड़े नू चलिए ‪@RSBhajanMandali‬ चैनल सबस्क्राइब करें

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 

पसंदीदा गायकों के भजन खोजने के लिए यहाँ क्लिक करें।

यह मधुर भजन भी देखिये-
Saroj Jangir Author Admin - Saroj Jangir

इस ब्लॉग पर आप पायेंगे मधुर और सुन्दर, आध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post